Jal Parwah Diwas 2024 – Sri Nanaksar Ashram Bhibhor Sahib Nangal

ਧੰਨ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ੍ਹ ਸਾਹਿਬ ਵਾਲਿਆਂ ਦੇ ਮਹਾਨ ਪਰਉਪਕਾਰਾਂ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਜੀ ਮਹਾਰਾਜ ਸਿਆੜ੍ਹ ਸਾਹਿਬ ਵਾਲਿਆਂਦੀ ਬਖਸ਼ੀ ਹੋਈ ਸੁਮੱਤ ਅਨੁਸਾਰ ਜਲ ਪ੍ਰਵਾਹ ਦਿਵਸ ਮਨਾਇਆ ਜਾਂਦਾ ਹੈ | ਮਹਾਰਾਜ ਨੇ ਇਸ ਸਬੰਧੀ ਫੁਰਮਾਇਆ ਕਿ ਬਾਬਾ ਜੀ ਆਪ ਸਤ ਪੁਰਖ ਆਏ , ਸਤ ਦੀ ਕਮਾਈ ਕੀਤੀ, ਸਤ ਹੀ ਖੱਟਿਆ , ਸਤ ਦਾ ਪ੍ਰਚਾਰ ਕੀਤਾ ਅਤੇ ਸਤ ਹੀ ਵਰਤਾਇਆ | ਇਸ ਲਈ ਹਰ ਸਾਲ 7 ਸਤੰਬਰ ਨੂੰ ਇਹ ਸਮਾਗਮ ਮਨਾਇਆ ਜਾਂਦਾ ਹੈ | ਇਸ ਸਮਾਗਮ ਨੂੰ ਸਮਰਪਿਤ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਵੀ 7 ਹੀ ਹਨ | ਜੋ ਕਿ ਮਿਤੀ 24 ਅਗਸਤ 2024 ਤੋਂ ਆਰੰਭ ਹਨ | ਜਿਸ ਸੰਬੰਧੀ ਆਖਰੀ ਲੜੀ 5 ਸਤੰਬਰ ਨੂੰ ਸ਼ੁਰੂ ਹੋਵੇਗੀ 6 ਸਤੰਬਰ ਨੂੰ ਰੈਣ ਸਬਾਈ ਕੀਰਤਨ ਸਮਾਗਮ ਰਾਤ 12.00 ਵਜੇ ਤੱਕ ਹੋਣਗੇ | ਮਿਤੀ 7 ਸਤੰਬਰ ਨੂੰ ਜਲ ਪ੍ਰਵਾਹ ਦਿਵਸ ਵਾਲੇ ਦਿਨ ਆਸਾ ਦੀ ਵਾਰ ਦੇ ਕੀਰਤਨ ਉਪਰੰਤ 11 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ | 11 ਵਜੇ ਸ਼੍ਰੀ ਅਖੰਡ ਪਾਠਾਂ ਦੇ ਸਲੋਕ ਆਰੰਭ ਹੋਣਗੇ | ਦੁਪਹਿਰ 1:30 ਵਜੇ ਤੱਕ ਸਮਾਗਮਾਂ ਦੀ ਸੰਪੂਰਨ ਸਮਾਪਤੀ ਹੋਵੇਗੀ | ਸਮੂਹ ਸੰਗਤ ਹਾਜਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ
ਸਮਾਗਮ ਦੀ ਪੂਰੀ ਜਾਣਕਾਰੀ


In the sweet and warm memory of the great philanthropists of Shri Hazur Baba Ji Siahar Sahib wale, according to the blessings of Shri Hazur Baba Harnek Singh Ji Maharaj Siahar Sahib wale, we are organising Jal Parwah Diwas. Maharaj said in this regard that Babaji himself came as a Sat Purakh, preached and served Truth, So this event is organised on 7th September every year. Jagat Guru Dhan Dhan Sri Guru Granth Sahib Ji’s Akhand Path Sahib series dedicated to this event are also 7. Which starts from 24th August 2024. Regarding which the last series will start on 5th September, on 6th September Rain Sabai Kirtan will be held till 12.00 pm. On 7th September, the Jal Parwah Diwas, Kirtan Darbar will be held till 11 o’clock after Asa Di Vaar Kirtan. Slokas of Sri Akhand Paths will begin at 11 o’clock. The event will conclude by 1:30pm.
Get the happiness of the Guru’s home by attending the samagam.


Office Hours

2 am – 9:30 pm

Contact Us

Shri Nanaksar Ashram (Regd.) Trust,
V. P. O Siahar , Ludhiana , Punjab
Email : shrinanaksarashram@gmail.com
Tel: +91-9872013000

WebSmash.in © 2023. All Rights Reserved.

Jal Parwah Diwas-07-09-24

X