ਧੰਨ ਧੰਨ ਸ੍ਰੀ ਹਜੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੀ ਬਖਸ਼ਿਸ ਸਦਕਾ ਸ੍ਰੀ ਹਜੂਰ ਬਾਬਾ ਹਰਨੇਕ ਸਿੰਘ ਜੀ ਮਹਾਰਾਜ ਜੀ ਸਿਆੜ੍ਹ ਸਾਹਿਬ ਵਾਲਿਆਂ ਦੀ ਪੂਰਨ ਤੇ ਯੋਗ ਅਗਵਾਈ ਵਿੱਚ ਸ੍ਰੀ ਨਾਨਕਸਰ ਆਸ਼ਰਮ (ਰਜਿ:) ਟਰੱਸਟ, ਸਿਆੜ੍ਹ ਸਾਹਿਬ, ਜਿਲ੍ਹਾ ਲੁਧਿਆਣਾ, ਪੰਜਾਬ ਵੱਲੋਂ ਸ਼ੰਕਰਾ ਆਈ ਹਸਪਤਾਲ (ਲੁਧਿਆਣਾ) ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਚੈੱਕਅੱਪ ਕੈਂਪ ਮਿਤੀ 1 ਜਨਵਰੀ 2025 ਦਿਨ ਬੁੱਧਵਾਰ ਸਥਾਨ: ਸ੍ਰੀ ਨਾਨਕਸਰ ਆਸ਼ਰਮ, ਸਿਆੜ੍ਹ ਸਾਹਿਬ, ਲੁਧਿਆਣਾ: ਸਵੇਰੇ 9 ਵਜੇ ਤੋਂ 12 ਵਜੇ ਤੱਕ ਲਗਾਇਆ ਜਾ ਰਿਹਾ ਹੈ ।
1. ਜੋ ਮਰੀਜ ਅਪਰੇਸ਼ਨ ਲਈ ਚੁਣੇ ਜਾਣਗੇ. ਉਨਾਂ ਦਾ ਇਲਾਜ ਸ਼ੰਕਰਾ ਹਸਪਤਾਲ ਵੱਲੋਂ ਮੁਫਤ ਕੀਤਾ ਜਾਵੇਗਾ।
2. ਜਿਹੜੇ ਮਰੀਜ ਚੁਣੇ ਜਾਣਗੇ ਉਨਾਂ ਨੂੰ ਹਸਪਤਾਲ ਵੱਲੋਂ ਹਰ ਸਹੂਲਤ-ਖਾਣਾ, ਟੈਸਟ, ਅਪਰੇਸ਼ਨ, ਦਵਾਈ ਤੇ ਰਿਹਾਇਸ ਮੁਫਤ ਦਿੱਤੀ ਜਾਵੇਗੀ।
3. ਸਾਰੇ ਮਰੀਜ ਆਪਣੇ ਨਾਲ ਇਕ ਜੋੜਾ ਕੱਪੜੇ ਲੈ ਕੇ ਆਉਣ, ਤਾਂ ਜੇ ਅਪਰੇਸ਼ਨ ਲਈ ਚੁਣੇ ਜਾਣ ਤੇ ਉਨਾਂ ਨੂੰ ਹਸਪਤਾਲ ਲਿਆਂਦਾ ਜਾ ਸਕੇ।
4. ਕੈਂਪ ਵਿੱਚ ਆਉਣ ਤੋਂ ਪਹਿਲਾਂ ਮਰੀਜ ਇਸ਼ਨਾਨ ਤੇ ਆਪਣੇ ਵਾਲ ਧੋ ਕੇ ਆਉਣ।
5. ਮਰੀਜ ਆਪਣੇ ਨਾਲ ਦੋ ਮੋਬਾਇਲ ਨੰਬਰ ਲਿਖਕੇ ਲੈ ਕੇ ਆਉਣ।
6. ਮਰੀਜ ਆਪਣੀ ਸ਼ੂਗਰ, ਬੀ.ਪੀ. ਜਾਂ ਹੋਰ ਕਿਸੇ ਬੀਮਾਰੀ ਦੀ ਦਵਾਈ ਨਾਲ ਲੈ ਕੇ ਆਉਣ।
7. ਮਰੀਜ ਆਪਣੇ ਨਾਲ ਆਪਣੇ ਅਧਾਰ ਕਾਰਡ ਦੀ ਫੋਟੋ ਕਾਪੀ ਜਰੂਰ ਲੈ ਕੇ ਆਉਣ।
ਨੋਟ: ਕੈਂਪ ਵਿੱਚ ਅੱਖਾਂ ਦਾਨ ਦੇ ਫਾਰਮ ਵੀ ਭਰੇ ਜਾਣਗੇ।
ਸ਼ੰਕਰਾ ਆਈ ਹਸਪਤਾਲ 87250-00263, 87250-00273
ਵੱਲੋਂ: ਸ੍ਰੀ ਨਾਨਕਸਰ ਆਸ਼ਰਮ (ਰਜਿ:) ਟਰੱਸਟ, ਸਿਆੜ ਸਾਹਿਬ, ਜਿਲ੍ਹਾ ਲੁਧਿਆਣਾ, ਪੰਜਾਬ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ : 93712-00013, 88025-13000, 98158-12144